skip to main |
skip to sidebar
ਜਿਨਾਂ ਨੇ ਬਾਬਾ ਜਾਂ ਮਹਾਪੁਰਸ਼ ਬਣਨਾ ਹੋਵੇ
ਜਿਨਾਂ ਨੇ ਬਾਬਾ ਜਾਂ ਮਹਾਪੁਰਸ਼ ਬਣਨਾ ਹੋਵੇ , ਇਹ ਕੁਛ ਕੁ ਗੁਣ ਲਿਖਣ ਲੱਗਾਂ ਜੀ ਬਾਬਿਆਂ ਦੇ ਧਿਆਨ ਦੇਣਾ....................
ਨੀਤਾਂ ਤੋਂ ਚਾਹੇ ਜੇਹੋ ਜੇਹੇ ਵੀ ਹੋਣ ,,,ਬਾਹਰੋਂ ਦੇਖਣ ਨੂੰ ਚੰਗੇ ਹੋਣੇ ਚਾਹੀਦੇ ਆ ....................
ਉਪਰੋਂ ਭਾਂਵੇ ਕਪੜਿਆਂ ਨਾਲ ਪੂਰੇ ਢੱਕੇ ਹੋਣ ,,, ਪਰ ਲਤਾਂ ਤੋਂ ਨੰਗੇ ਹੋਣੇ ਚਾਹੀਦੇ ਆ ...........
ਚੋਲੇ ਜਿੰਨੇ ਮਰਜੀ ਕੀਮਤੀ ਹੋਣ ,,,,ਪਰ ਲੋਕਾਂ ਤੋਂ ਮੰਗੇ ਹੋਣੇ ਚਾਹੀਦ...ੇ ਆ.................
ਹਥ ਵਿਚ ਭਾਂਵੇ ਮਾਲਾ ਫੜੀ ਹੋਵੇ ,,,,ਪਰ ਡੱਬ ਚ ਰਿਵਾਲਵਰ ਟੰਗੇ ਹੋਣੇ ਚਾਹੀਦੇ ਆ ......
ਬਾਬਾ ਚਾਹੇ ਸਿਰੇ ਦਾ ਹਰਾਮੀ ਹੋਵੇ ,,,,ਪਰ ਆਗੂ ਉਦੇ ਰੰਗਾਂ ਚ ਰੰਗੇ ਹੋਣੇ ਚਾਹੀਦੇ ਆ .............
ਚੇਲੇ ਚਾਹੇ ਸਾਜ ਵਜਾਣੇ ਨਾ ਜਾਣਦੇ ਹੋਣ ,,,,ਪਰ ੧ ਨੰਬਰ ਦੇ ਲਫੰਗੇ ਹੋਣੇ ਚਾਹੀਦੇ ਆ ...........
ਜਿਥੇ ਬਣਾਇਆ ਹੋਵੇ ਭੋਰਾ ਬਾਬੇ ਨੇ ,,,ਉਥੇ ਨਿੱਤ ਦਿਹਾੜੇ ਹੀ ਪੰਗੇ ਹੋਣੇ ਚਾਹੀਦੇ ਆ ............
ਤੇ ਜੇ ਕੋਈ ਜੁਰਅਤ ਕਰੇ ਸਚ ਬੋਲਣ ਦੀ ,,,ਤਾਂ ਸ਼ਰੇਆਮ ਬਜਾਰਾਂ ਚ ਦੰਗੇ ਹੋਣੇ ਚਾਹੀਦੇ ਆ .......... ਹੁਣ ਸਤਪਾਲ ਆਪਣੇ ਦਿਲ ਦੀ ਰੀਝ ਲਿਖਦਾ ,,,ਇਹ ਸਾਰੇ ਚੋਰ ਬਾਬੇ ਭੀਖ ਮੰਗੇ ਹੋਣੇ ਚਾਹੀਦੇ ਆ .................ਸਤਪਾਲ ਸਿੰਘ ਦੁਗਰੀ .................
No comments:
Post a Comment